Hello Ji,

Amrit virk is back again ha ha ha ha ha ha ha
I am back after so many days…very busy :)
So wat’s going on…hope everything is fine on your side :)

This morning I am walk through a orkut profile of some ne named “ਪੂਰਾ ਪਤਾ ਨਹੀੰ ਪਰ maan maan ਕਹਿੰਦੇ ਨੇ……..” very nice name he has……… and also gr8 punjabi poems in his prfile which I am going to share with u all… and a BIG BIG THANKS TO “ਪੂਰਾ ਪਤਾ ਨਹੀੰ ਪਰ maan maan ਕਹਿੰਦੇ ਨੇ……..” for publishing these punjabi Poems : …. read and enjoy ji :)

ਹਰ ਸ਼ਾਇਰੀ ਸੋਹਣੀ ਲਗਦੀ ਜਦ ਨਾਲ ਕਿਸੇ ਦਾ ਪਿਆਰ ਹੋਵੇ,

——————————
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ…
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ…
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ…
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ…!!

——————————–
ਪੀਜ਼ਾ ਮੱਕੀ ਦੀ ਰੋਟੀ ਵਾਲਾ,,

ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ…

ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,

ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ…

ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,

ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ…

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,

ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ…

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,

ਆਪ ਨੱਚੀਦਾ,ਸੱਬ ਨੂੰ ਨਚਾਈਦਾ…

ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,

ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ…

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,

ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ…

ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,

ਕਦੇ ਕਹਿ ਕੇ ਸਰਦਾਰ ਨਈ ਕਹਾਈਦਾ…
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ.
.
.
.
.
——————————ਮੈਂ ਕੀ ਅਰਜ ਕਰਾਂ ਰੱਬਾ…
ਬਸ ਐਨੀ ਕੁ ਮਿਹਰ ਚਾਹੀਦੀ…
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ………………..

Advertisement