hello friend

How r u ..????  Hope “ALL IZZ WELL” he he he he hehe………

so here is Today’s Punjabi poems from Orkut read and enjoy……………… Plz Comment jaroor kar deo karo :)

Big big thanks to

Punjabi Shayari Lover’s Club on Orkut

….ਕੁਝ ਗੱਲਾਂ ਉਸ ਤੋਂ ਦੂਰ ਦੀਆਂ,
ਕੁਝ ਗੱਲਾਂ ਦਿਲ ਮਜਬੂਰ ਦੀਆਂ,
ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ,
ਕੁਝ ਗੱਲਾਂ ਮੇਰੇ ਹਜ਼ੂਰ ਦੀਆਂ….

ਹੁਣ ਕਿਸ ਨੂੰ ਆਖ ਸੁਣਵਾ ਮੈਂ,
ਜੋ ਲੋਕਾਂ ਕੋਲੋਂ ਛੁਪਾਵਾ ਮੈਂ,
ਕਦੇ ਛੁਪ ਨੀ ਸਕਦੀਆਂ ਗੱਲਾਂ ਓਹ,
ਦਿਲ ਹੋਏ ਚੂਰੋ ਚੂਰ ਦੀਆਂ….

ਮੈਂ ਤਾਂ ਰਖ ਲੇਆ ਪਰਦਾ ਏ,
ਪਰ ਜਗ ਤਾਂ ਗੱਲਾਂ ਕਰਦਾ ਏ,
ਕੁਝ ਓਹਦੀ ਬੇਵਫ਼ਾਈ ਦੀਆਂ,
ਕੁਝ ਟੁੱਟੇ ਹੋਏ ਗਰੂਰ ਦੀਆਂ….

————————————————————

ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ
ਜਿਹੜੇ ਹੱਸਦੇ ਨੇ ਬਹੁਤਾ, ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ……
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀ

——————————————————————

…ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ,
ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ,
ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਆਉਖੇ ਮਿਲਦੇ ਨੇ,
ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ….

Advertisement