Good Morning All,
How’z Life Going on……???? Hope it is better…..
One of my Orkut Friend Preet Scraped me a very nice Punjabi Poem. The last desire of a True Lover….. Read it and if u like it “tan Comment jaroor karna”… he heheehe
ਮੇਰੇ ਜੁਲਮਾ ਦਾ ਰੱਬ ਐਸਾ ਫੈਸਲਾ ਸੁਣਾਵੇ,
ਮੈਂ ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਣ ਮੈਨੂੰ ਆਵੇ,
ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਂਰਾਂ,
ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ,
ਮੈਨੂੰ ਬੁੱਕਲ ‘ਚ ਲੈਕੇ, ਉਹ ਉੱਚੀ-ਉੱਚੀ ਰੋਵੇ,
ਬਸ ਅੱਜ ਮੇਰੇ ਉੱਤੇ ਇੰਨਾ ਹੱਕ ਉਹ ਜਤਾਵੇ,
ਪਹਿਲਾਂ ਰੁੱਸਦੀ ਸੀ ਜਿਵੇਂ ਉਹ ਗੱਲ-ਗੱਲ ਉੱਤੇ,
ਅੱਜ ਫੇਰ ਕਿਸੇਂ ਗੱਲੋਂ ਮੇਰੇ ਨਾਲ ਰੁੱਸ ਜਾਵੇ,
ਫੇਰ ਰੋਂਦੀ-ਰੋਂਦੀ ਕਹੇ ਤੈਨੂੰ “ਕਦੀ ਨੀ ਬੁਲਾਉਣਾ”,
ਉਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
ਇਹ ਕਰਮਾ ਦੀ ਗੱਲ ਉਹਨੂੰ ਕਿਵੇਂ ਸਮਝਾਵਾਂ,
ਉਹਨੂੰ ਛੱਡਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ,
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘਜੇ ਉਮਰ,
ਮੇਰਾ ਆਖਰੀ ਉਹ ਸਾਹ ਇੰਨਾ ਲੰਮਾ ਹੋ ਜਾਵੇ,
ਕੁਝ ਪਲ ਰਹਾਂ ਉਹਦੀਆਂ ਬਾਹਵਾਂ ਦੀ ਕੈਦ ‘ਚ
ਮੈਨੂੰ ਵਿਛੋੜੇ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ,……
